ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣੇ ਪਿਛਲੇ ਤਿੰਨੋਂ ਮੁਕਾਬਲੇ ਜਿੱਤੇ ਹਨ. ਹੁਣ ਪੰਜਾਬ ਦਾ ਅਗਲਾ ਮੁਕਾਬਲਾ ਸਨਰਾਈਜਰਸ ਹੈਦਰਾਬਾਦ ਨਾਲ ਹੋਣ ਜਾ ਰਿਹਾ ਹੈ ਅਤੇ ਹੁਣ ਇਹ ਮੈਚ ਵੀ ਕੇ ਐਲ ਰਾਹੁਲ ਦੀ ਟੀਮ ਲਈ ਅਹਿਮ ਹੋਵੇਗਾ. ਇਸ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਟੀਮ ਇਸ ਮੁਕਾਬਲੇ ਲਈ ਵੀ ਤਿਆਰ ਹੈ ਅਤੇ ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ.
cricketnmore.com ਨਾਲ ਇਕ ਖਾਸ ਇੰਟਰਵਿਉ ਵਿਚ ਅਨਿਲ ਕੁੰਬਲੇ ਨੇ ਕਿਹਾ, "ਅਸੀਂ ਜਾਣਦੇ ਸੀ ਕਿ ਇਸ ਸੀਜਨ ਦੇ ਦੂਜੇ ਹਾਫ ਵਿਚ ਸਾਨੂੰ ਹਰ ਮੁਕਾਬਲਾ ਜਿੱਤਣਾ ਪਵੇਗਾ. ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ ਹੈਦਰਾਬਾਦ ਦੇ ਖਿਲਾਫ ਵੀ ਉਹੀ ਪ੍ਰਦਰਸ਼ਨ ਕਰਨ ਵਿਚ ਸਫਲ ਰਹਾਂਗੇ. ਸ਼ੁਰੂਆਤ ਤੋਂ ਹੀ ਟੀਮ ਦੇ ਅੰਦਰ ਬਹੁਤ ਹੀ ਚੰਗਾ ਮਾਹੌਲ ਰਿਹਾ ਹੈ. ਹਾਲਾੰਕਿ, ਕੁਝ ਨਤੀਜੇ ਸਾਡੇ ਪੱਖ ਵਿਚ ਨਹੀਂ ਆਏ, ਪਰ ਪਿਛਲੇ ਦੋ ਮੈਚਾਂ ਦੇ ਨਤੀਜੇ ਸਾਡੇ ਪੱਖ ਵਿਚ ਆਏ ਹਨ. ਮੈਨੂੰ ਖੁਸ਼ੀ ਹੈ ਕਿ ਅਸੀਂ ਪਿਛਲਾ ਮੁਕਾਬਲਾ 19ਵੇਂ ਓਵਰ ਵਿਚ ਹੀ ਖਤਮ ਕਰ ਦਿੱਤਾ."
ਹੈਦਰਾਬਾਦ ਦੇ ਖਿਲਾਫ ਮੈਚ ਦੇ ਬਾਰੇ ਗੱਲ ਕਰਦੇ ਹੋਏ ਕੁੰਬਲੇ ਨੇ ਕਿਹਾ, "ਅਸੀਂ ਤਿੰਨ ਲਗਾਤਾਰ ਮੁਕਾਬਲੇ ਜਿੱਤ ਕੇ ਬਹੁਤ ਖੁਸ਼ ਹਾਂ. ਟੀਮ ਹੈਦਰਾਬਾਦ ਦੇ ਖਿਲਾਫ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮੈਨੂੰ ਉਮੀਦ ਹੈ ਕਿ ਟੀਮ ਇਸ ਮੈਚ ਨੂੰ ਜਿੱਤਣ ਵਿਚ ਵੀ ਕਾਮਯਾਬ ਰਹੇਗੀ. ਇਹ ਮੈਚ ਦੁਬਈ ਵਿਚ ਖੇਡਿਆ ਜਾਣਾ ਹੈ. ਅਸੀਂ ਉੱਥੇ ਪਹਿਲਾਂ ਖੇਡ ਚੁੱਕੇ ਹਾਂ. ਪਿਛਲਾ ਮੁਕਾਬਲਾ ਅਸੀਂ ਦੌੜਾਂ ਦਾ ਪਿੱਛਾ ਕਰਦੇ ਹੋਏ ਜਿੱਤਿਆ ਸੀ ਅਤੇ ਟੀਮ ਦਾ ਮਾਹੌਲ ਬਹੁਤ ਵਧੀਆ ਹੈ. ਟਾੱਸ ਦੀ ਭੂਮਿਕਾ ਅਹਿਮ ਹੋਵੇਗੀ ਪਰ ਟੀਮ ਨੂੰ ਮੈਚ ਜਿੱਤਣ ਲਈ ਵਧੀਆ ਖੇਡ ਦਿਖਾਣਾ ਹੋਵੇਗਾ.
ਇਸ ਸਮੇਂ ਪੰਜਾਬ ਦੀ ਟੀਮ 8 ਪੁਆਇੰਟਸ ਨਾਲ ਪੁਆਇੰਟਸ ਟੇਬਲ ਤੇ 6ਵੇਂ ਨੰਬਰ ਤੇ ਹੈ ਅਤੇ ਇੱਥੋਂ ਉਹਨਾਂ ਦਾ ਸਫਰ ਕਾਫੀ ਮੁਸ਼ਕਲ ਰਹਿਣ ਵਾਲਾ ਹੈ ਅਤੇ ਦੇਖਣਾ ਹੋਵੇਗਾ ਕਿ ਰਾਹੁਲ ਐਂਡ ਕੰਪਨੀ ਅੱਗੇ ਦੀ ਰਾਹ ਕਿਸ ਤਰ੍ਹਾਂ ਤੈਅ ਕਰਦੀ ਹੈ.
IPL 2020 : ਹੈਦਰਾਬਾਦ ਦੇ ਖਿਲਾਫ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਦਾ ਬਿਆਨ, 'ਮੈਨੂੰ ਭਰੋਸਾ ਹੈ ਕਿ ਅਸੀਂ...
ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣੇ ਪਿਛਲੇ ਤਿੰਨੋਂ ਮੁਕਾਬਲੇ ਜਿੱਤੇ ਹਨ.