ਆਈਪੀਐਲ-13 ਦੇ 13ਵੇਂ ਅਹਿਮ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜ੍ਹਾਂ ਨਾਲ ਹਰਾ ਕੇ 2 ਪੁਆਇੰਟ ਹਾਸਲ ਕਰ ਲਏ. ਇਸ ਮੈਚ ਵਿਚ ਮੁੰਬਈ ਦੀ ਬੱਲੇਬਾਜ਼ੀ ਦੌਰਾਨ ਕਪਤਾਨ ਰੋਹਿਤ ਸ਼ਰਮਾ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਹੇ ਸੀ, ਉਹਨਾਂ ਨੂੰ ਆਉਟ ਕਰਨ ਲਈ ਪੰਜਾਬ ਨੂੰ ਕੁਝ ਖਾਸ ਰਕਨ ਦੀ ਲੋੜ੍ਹ ਸੀ ਅਤੇ ਗਲੈਨ ਮੈਕਸਵੈਲ ਅਤੇ ਜਿੰਮੀ ਨੀਸ਼ਮ ਨੇ ਬਿਲਕੁਲ ਅਜਿਹਾ ਹੀ ਕੀਤਾ. ਕਿੰਗਜ਼ ਇਲੈਵਨ ਪੰਜਾਬ ਦੀ ਇਸ ਜੋੜੀ ਨੇ ਮਿਲ ਕੇ ਮੁੰਬਈ ਇੰਡੀਅਨਜ਼ ਦੇ ਕਪਤਾਨ ਨੂੰ ਆਉਟ ਕਰਕੇ ਪਵੇਲਿਅਨ ਦੀ ਰਾਹ ਦਿਖਾਈ.
ਰੋਹਿਤ ਸ਼ਰਮਾ ਨੇ ਆਉਟ ਹੋਣ ਤੋਂ ਪਹਿਲਾਂ 45 ਗੇਂਦਾਂ ਵਿੱਚ 70 ਦੌੜਾਂ ਬਣਾਈਆਂ. ਇਸ ਮੈਚ ਵਿਚ ਮੁੰਬਈ ਦੀ ਟੀਮ ਆਪਣੇ ਕਪਤਾਨ ਤੋਂ ਇੱਕ ਵੱਡੀ ਪਾਰੀ ਦੀ ਉਮੀਦ ਕਰ ਰਹੀ ਸੀ ਅਤੇ ਰੋਹਿਤ ਨੇ ਇਸ ਮੈਚ ਵਿਚ ਟੀਮ ਦੀ ਜ਼ਰੂਰਤ ਮੁਤਾਬਕ ਬੱਲੇਬਾਜ਼ੀ ਕੀਤੀ.
Also Read: IPL 2020 : ਮਯੰਕ ਅਗਰਵਾਲ ਨੇ ਦੱਸਿਆ, ਕ੍ਰਿਸ ਗੇਲ ਬਾਹਰ ਰਹਿੰਦੇ ਹੋਏ ਵੀ ਕਿਵੇਂ ਕਰ ਰਹੇ ਹਨ ਉਹਨਾਂ ਦੀ ਮਦਦ
ਆਈਪੀਐਲ ਦੇ ਡਿਫੈਂਡਿੰਗ ਚੈਂਪੀਅਨ ਲਈ ਪਾਰੀ ਦੀ ਸ਼ੁਰੂਆਤ ਮਾੜੀ ਰਹੀ ਅਤੇ ਕੁਇੰਟਨ ਡੀ ਕਾੱਕ ਪਹਿਲੇ ਹੀ ਓਵਰ ਵਿੱਚ ਆਉਟ ਹੋ ਗਏ. ਮੁੰਬਈ ਇਸ ਝਟਕੇ ਤੋਂ ਉਬਰਦੀ ਉਸ ਤੋਂ ਪਹਿਲਾਂ ਹੀ, ਸੂਰਯਕੁਮਾਰ ਯਾਦਵ 10 ਦੌੜਾਂ 'ਤੇ ਰਨ ਆਉਟ ਹੋ ਗਏ, ਪਹਿਲੇ ਦੋ ਵਿਕਟ ਜਲਦੀ ਗੁਆਉਣ ਤੋਂ ਬਾਅਦ ਮੁੰਬਈ ਲਈ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਤੀਜੇ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕੀਤੀ.
ਮੁੰਬਈ ਦੇ ਵਿਕਟ ਦੂਜੇ ਸਿਰੇ ਤੋਂ ਨਿਯਮਤ ਅੰਤਰਾਲਾਂ ਤੇ ਡਿੱਗ ਰਹੇ ਸਨ, ਪਰ ਕਪਤਾਨ ਰੋਹਿਤ ਸ਼ਰਮਾ ਇਕ ਪਾਸੇ ਟਿਕੇ ਹੋਏ ਸੀ. ਪਰੰਤੂ ਪਾਰੀ ਦੇ 17ਵੇਂ ਓਵਰ ਵਿਚ ਉਹ ਵੀ ਵੱਡਾ ਸ਼ਾੱਟ ਮਾਰਨ ਦੇ ਚੱਕਰ ਵਿਚ ਆਉਟ ਹੋ ਗਏ. ਮੈਕਸਵੈਲ ਅਤੇ ਨੀਸ਼ਮ ਨੇ ਬਾਉਂਡਰੀ ਤੇ ਰੋਹਿਤ ਦਾ ਲਾਜਵਾਬ ਕੈਚ ਫੜ੍ਹਿਆ ਅਤੇ ਇਸ ਕੈਚ ਨੂੰ ਦੇਖ ਕੇ ਖੁੱਦ ਰੋਹਿਤ ਵੀ ਹੈੈਰਾਨ ਰਹਿ ਗਏ.
ਮੁਹੰਮਦ ਸ਼ਮੀ ਦੁਆਰਾ ਸੁੱਟੇ ਸਤਾਰ੍ਹਵੇਂ ਓਵਰ ਦੀ ਪਹਿਲੀ ਗੇਂਦ 'ਤੇ ਸੱਜੇ ਹੱਥ ਦੇ ਇਸ ਸਟਾਰ ਬੱਲੇਬਾਜ਼ ਨੇ ਲੌਂਗ ਔਫ ਦੇ ਉੱਪਰੋਂ ਲੰਬਾ ਸ਼ਾੱਟ ਲਗਾਇਆ, ਇਸ ਸ਼ਾੱਟ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਹ ਛੱਕਾ ਹੋ ਜਾਵੇਗਾ ਪਰ ਮੈਕਸਵੈਲ ਨੇ ਖੱਬੇ ਪਾਸਿਉਂ ਦੌੜ ਕੇ ਆਉਂਦੇ ਹੋਏ ਬਾਉਂਡਰੀ ਤੱਕ ਜਾਣ ਤੋਂ ਪਹਿਲਾਂ ਹੀ ਗੇਂਦ ਨੂੰ ਕੈਚ ਕਰ ਲਿਆ. ਮੈਕਸਵੈਲ ਜਦੋਂ ਭੱਜ ਕੇ ਆ ਰਹੇ ਸੀ ਤਾਂ ਇੱਦਾਂ ਲੱਗ ਰਿਹਾ ਸੀ ਕਿ ਮੈਕਸਵੇਲ ਬਾਉਂਡਰੀ ਟੱਪ ਜਾਣਗੇ ਪਰ ਉਹਨਾਂ ਨੇ ਬਾਉਂਡਰੀ ਲਾਈਨ ਦੇ ਬਾਹਰ ਜਾਣ ਤੋਂ ਪਹਿਲਾਂ ਹੀ ਗੇਂਦ ਮੈਦਾਨ ਦੇ ਅੰਦਰ ਸੁੱਟ ਦਿੱਤੀ ਅਤੇ ਨੀਸ਼ਮ ਨੇ ਕੈਚ ਕਰ ਲਿਆ.