ਇਸ ਵਾਰ ਟੀਮ ਦਾ ਸੰਤੁਲਨ ਵੀ ਸ਼ਾਨਦਾਰ ਨਜ਼ਰ ਆ ਰਿਹਾ ਹੈ. ਬੈਂਗਲੌਰ ਦੇ ਖਿਲਾਫ ਮੈਚ ਵਿਚ ਪੰਜਾਬ ਨੇ ਨਿਉਜ਼ੀਲੈਂਡ ਦੇ ਆੱਲਰਾਉਂਡਰ ਜ਼ੇਮਸ ਨੀਸ਼ਮ ਨੂੰ ਸ਼ਾਮਿਲ ਕੀਤਾ ਸੀ ਅਤੇ ਉਹਨਾਂ ਨੇ ਆਪਣੀ ਟੀਮ ਲਈ ਗੇਂਦਬਾਜ਼ੀ ਵਿਚ ਅਹਿਮ ਯੋਗਦਾਨ ਵੀ ਦਿੱਤਾ.ਇਸ ਸੀਜ਼ਨ ਵਿਚ ਨੀਸ਼ਮ ਪੰਜਾਬ ਦੇ ਲਈ ਮਹੱਤਵਪੂਰਨ ਖਿਡਾਰੀ ਹੋ ਸਕਦੇ ਹਨ. ਨੀਸ਼ਮ ਨੇ ਕਿੰਗਜ਼ ਇਲੈਵਨ ਪੰਜਾਬ ਦੇ ਆੱਫੀਸ਼ਿਅਲ ਡਿਜ਼ੀਟਲ ਕੰਟੇਂਟ ਪਾਰਟਨਰ cricketnmore.com ਨੂੰ ਇਕ ਸਪੈਸ਼ਲ ਇੰਟਰਵਿਉ ਦਿੱਤਾ ਤੇ ਉਸ ਵਿਚ ਉਹਨਾਂ ਨੇ ਰੈਪਿਡ ਫਾਇਰ ਰਾਉਂਡ ਖੇਡਦੇ ਹੋਏ ਕਈ ਸਵਾਲਾਂ ਦਾ ਜਵਾਬ ਦਿੱਤਾ.
ਪੰਜਾਬ ਦੇ ਇਸ ਆੱਲਰਾਉਂਡਰ ਨੂੰ ਜਦੋਂ ਪੁੱਛਿਆ ਗਿਆ ਕਿ ਆਈਪੀਐਲ ਦੇ ਵਿਚ ਉਹਨਾਂ ਦੀ ਸਭ ਤੋਂ ਪਸੰਦੀਦਾ ਯਾਦ ਕਿਹੜ੍ਹੀ ਹੈ ? ਇਸ ਸਵਾਲ ਦੇ ਜਵਾਬ ਵਿਚ ਨੀਸ਼ਮ ਨੇ ਕਿਹਾ ਕਿ ਉਹਨਾਂ ਲਈ ਆਈਪੀਐਲ ਦੀ ਸਭ ਤੋਂ ਸੋਹਣੀ ਤੇ ਪਸੰਦੀਦਾ ਯਾਦ ਬ੍ਰੈਂਡਨ ਮੈਕੁਲਮ ਦੀ ਆਈਪੀਐਲ ਦੀ ਸ਼ੁਰੂਆਤ ਵਿਚ ਖੇਡੀ ਗਈ ਪਾਰੀ ਸੀ ਜਿਸ ਵਿਚ ਉਹਨਾਂ ਨੇ ਰਾਇਲ ਚੈਲੇਂਜ਼ਰਜ਼ ਦੇ ਖਿਲਾਫ 158 ਦੌੜ੍ਹਾਂ ਦੀ ਪਾਰੀ ਖੇਡੀ ਸੀ ਤੇ ਆਈਪੀਐਲ ਦਾ ਧਮਾਕੇਦਾਰ ਆਗਾਜ਼ ਕੀਤਾ ਸੀ. ਇਸ ਤੋਂ ਅਲਾਵਾ ਵੀ ਨੀਸ਼ਮ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ, ਆਉ ਦੇਖਦੇ ਹਾਂ ਕਿ ਨੀਸ਼ਮ ਨੇ ਰੈਪਿਡ ਫਾਇਰ ਰਾਉਂਡ ਵਿਚ ਕਿਹੜ੍ਹੇ-ਕਿਹੜ੍ਹੇ ਸਵਾਲਾਂ ਦੇ ਜਵਾਬ ਦਿੱਤੇ.
ਸਵਾਲ- ਆਈਪੀਐਲ ਵਿਚ ਤੁਹਾਡੀ ਸਭ ਤੋਂ ਪਸੰਦੀਦਾ ਯਾਦ ਕਿਹੜ੍ਹੀ ਰਹੀ ਹੈ ?
ਸਵਾਲ- ਤੁਹਾਡਾ ਪਸੰਦੀਦਾ ਸਪੋਰਟਸ ਖਿਡਾਰੀ ਕੌਣ ਹੈ ?
ਜਵਾਬ- ਲੈਬਰੋਨ ਜ਼ੇਮਸ ( ਅਮੇਰੀਕਨ ਬਾਸਕੇਟਬਾੱਲ ਖਿਡਾਰੀ)
ਸਵਾਲ- ਕਿੰਗਜ਼ ਇਲੈਵਨ ਵਿਚ ਤੁਹਾਡਾ ਪਸੰਦੀਦਾ ਖਿਡਾਰੀ ਕੌਣ ਹੈ ?
ਜਵਾਬ- ਗਲੈਨ ਮੈਕਸਵੈਲ
ਸਵਾਲ- ਤੁਹਾਡੇ ਪਸੰਦੀਦਾ ਐਕਟਰ ਅਤੇ ਐਕਟ੍ਰੇਸ ਕੌਣ ਹਨ?
ਜਵਾਬ- ਮੈਨੂੰ ਡਾਇਰੈਕਟਰ ਪਾੱਲ ਰਾਈਟ ਅਤੇ ਐਕਟ੍ਰੇਸ ਵਿਚ ਜੈਨਿਫਰ ਲਾੱਰੈਂਸ ਪਸੰਦ ਹਨ.
ਇਸ ਤੋਂ ਅਲਾਵਾ ਵੀ ਨੀਸ਼ਮ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ. ਤੁਸੀਂ ਨੀਸ਼ਮ ਦਾ ਇਹ ਮਜ਼ੇਦਾਰ ਇੰਟਰਵਿਉ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ.