ਕ੍ਰਿਸ ਗੇਲ ਦੇ ਆਉਣ ਨਾਲ ਕਿੰਗਜ ਇਲੈਵਨ ਪੰਜਾਬ ਦੀ ਟੀਮ ਬਹੁਤ ਹੀ ਮਜ਼ਬੂਤ ਨਜਰ ਆ ਰਹੀ ਹੈ. ਇਸ ਤੋਂ ਇਲਾਵਾ ਟੀਮ ਦੇ ਸ਼ੁਰੂਆਤੀ ਬੱਲੇਬਾਜ਼ ਕੇ ਐਲ ਰਾਹੁਲ ਅਤੇ ਮਯੰਕ ਅਗਰਵਾਲ ਵੀ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਹਨ. ਮਿਡਲ ਆਰਡਰ ਬਾਰੇ ਗੱਲ ਕਰੀਏ ਤਾਂ ਨਿਕੋਲਸ ਪੂਰਨ ਵੱਡੇ ਸ਼ਾੱਟ ਖੇਡਣ ਵਿਚ ਮਾਹਰ ਹਨ. ਆਸਟਰੇਲੀਆ ਦੇ ਮਾਰੂ ਆਲਰਾਉਂਡਰ ਗਲੇਨ ਮੈਕਸਵੈਲ ਵੀ ਪਿਛਲੇ ਕੁਝ ਮੈਚਾਂ ਵਿੱਚ ਫੌਰਮ ਵਿੱਚ ਦਿਖਾਈ ਦਿੱਤੇ ਹਨ ਅਤੇ ਉਹ ਆਉਣ ਵਾਲੇ ਮੈਚਾਂ ਵਿੱਚ ਲਾਭਦਾਇਕ ਸਾਬਤ ਹੋ ਸਕਦੇ ਹਨ.

ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਮੁਹੰਮਦ ਸ਼ਮੀ ਅਤੇ ਨੌਜਵਾਨ ਅਰਸ਼ਦੀਪ ਸਿੰਘ ਨੇ ਲਗਾਤਾਰ ਟੀਮ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ. ਪਿਛਲੇ ਮੈਚ ਵਿੱਚ ਟੀਮ ਵਿੱਚ ਸ਼ਾਮਲ ਕ੍ਰਿਸ ਜੌਰਡਨ ਨੇ ਵੀ ਟੀਮ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ ਅਤੇ ਛੋਟੇ ਟੀਚੇ ਦਾ ਬਚਾਅ ਕਰਨ ਵਿੱਚ ਟੀਮ ਲਈ ਅਹਿਮ ਯੋਗਦਾਨ ਦਿੱਤਾ ਸੀ.

Head To Head

ਕੁੱਲ ਮੈਚ - 26
ਕਿੰਗਜ਼ ਇਲੈਵਨ ਪੰਜਾਬ - 18
ਕੋਲਕਾਤਾ ਨਾਈਟ ਰਾਈਡਰਜ਼ - 8

ਕਿੰਗਜ਼ ਇਲੈਵਨ ਪੰਜਾਬ ਲਈ ਪਿਛਲੇ ਮੈਚ ਵਿੱਚ ਮਯੰਕ ਅਗਰਵਾਲ ਸੱਟ ਲੱਗਣ ਕਾਰਨ ਬਾਹਰ ਬੈਠੇ ਸੀ. ਉਹਨਾਂ ਦੇ ਕੋਲਕਾਤਾ ਦੇ ਖਿਲਾਫ ਮੈਚ ਵਿਚ ਖੇਡਣ ਬਾਰੇ ਮੈਨੇਜਮੇਂਟ ਵੱਲੋਂ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ ਹੈ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਵਾਪਸੀ ਕਰਦੇ ਹਨ ਜਾਂ ਇਕ ਵਾਰ ਫਿਰ ਸਾਨੂੰ ਮਨਦੀਪ ਸਿੰਘ ਪੰਜਾਬ ਲਈ ਸਲਾਮੀ ਬੱਲੇਬਾਜ ਵੱਜੋਂ ਦਿਖਾਈ ਦੇਣਗੇ.

ਕਿੰਗਜ ਇਲੈਵਨ ਪੰਜਾਬ (ਸੰਭਾਵਿਤ ਪਲੇਇੰਗ ਇਲੈਵਨ)-

ਕੇ ਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਨਦੀਪ ਸਿੰਘ / ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਗਲੇਨ ਮੈਕਸਵੈਲ, ਦੀਪਕ ਹੁੱਡਾ, ਮੁਰੂਗਨ ਅਸ਼ਵਿਨ, ਕ੍ਰਿਸ ਜੌਰਡਨ, ਮੁਹੰਮਦ ਸ਼ਮੀ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ