ਆਈਪੀਐਲ ਸੀਜ਼ਨ 13 ਦੇ 13ਵੇਂ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ (KXIP) ਵੀਰਵਾਰ ਨੂੰ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ (MI) ਦੇ ਨਾਲ ਖੇਡੇਗੀ. ਦੋਵਾਂ ਫ੍ਰੈਂਚਾਇਜ਼ੀਆਂ ਨੇ ਆਪਣੇ ਆਈਪੀਐਲ 2020 ਦੇ ਸੀਜ਼ਨ ਦੀ ਸ਼ੁਰੂਆਤ ਇਕੋ ਨੋਟ 'ਤੇ ਕੀਤੀ ਹੈ, ਦੋਵੇਂ ਟੀਮਾਂ ਨੇ ਆਪਣੇ ਪਿਛਲੇ ਤਿੰਨ ਮੁਕਾਬਲਿਆਂ ਵਿਚੋਂ ਇਕ ਜਿੱਤਿਆ ਹੈ ਅਤੇ 2 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ.
ਕਿੰਗਜ਼ ਇਲੈਵਨ ਪੰਜਾਬ
ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਇਹ ਟੀਮ ਸ਼ਾਨਦਾਰ ਫੌਰਮ ਵਿਚ ਨਜ਼ਰ ਆ ਰਹੀ ਹੈ. ਬੇਸ਼ਕ ਪਿਛਲੇ ਮੈਚ ਵਿਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਮੁਕਾਬਲੇ ਵਿਚ ਵੀ ਟੀਮ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਸੀ. ਜਦੋਂ ਰਾਹੁਲ ਐਂਡ ਕੰਪਨੀ ਮੁੰਬਈ ਦੇ ਖਿਲਾਫ ਉਤਰੇਗੀ ਤਾਂ ਟੀਮ ਦੀਆਂ ਨਜਰਾਂ ਆਪਣੇ ਪ੍ਰਦਰਸ਼ਨ ਨੂੰ ਨਤੀਜੇ ਵਿਚ ਬਦਲਣ ਤੇ ਹੋਵੇਗੀ. ਪੰਜਾਬ ਲਈ ਹੁਣ ਤੱਕ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਗੇਂਦਬਾਜ਼ਾਂ ਵਿਚ ਮੁਹੰਮਦ ਸ਼ਮੀ ਅਤੇ ਰਵੀ ਬਿਸ਼ਨੋਈ ਨੂੰ ਛੱਡ ਕੇ ਕੋਈ ਵੀ ਖਿਡਾਰੀ ਆਪਣੀ ਛਾਪ ਛੱਡਣ ਵਿਚ ਸਫਲ ਨਹੀਂ ਰਿਹਾ ਹੈ. ਹਾਲਾਂਕਿ, ਟੀਮ ਨੇ ਪਿਛਲੇ 3 ਮੁਕਾਬਲਿਆਂ ਵਿਚ ਇਹ ਦਸ ਦਿੱਤਾ ਹੈ ਕਿ ਇਸ ਵਾਰ ਇਹ ਟੀਮ ਅੰਡਰਡੌਗ ਨਹੀਂ ਬਲਕਿ ਖਿਤਾਬ ਜਿੱਤਣ ਦੀ ਸਭ ਤੋਂ ਵੱਡੇ ਦਾਅਵੇਦਾਰਾਂ ਵਿਚੋਂ ਇਕ ਹੈ.
ਪੰਜਾਬ ਕੋਲ ਇਕ ਮਜ਼ਬੂਤ ਬੱਲੇਬਾਜ਼ੀ ਲਾਈਨ-ਅਪ ਹੈ ਜਿਸ ਵਿਚ ਮਯੰਕ ਅਗਰਵਾਲ ਅਤੇ ਕਪਤਾਨ ਕੇ.ਐਲ. ਰਾਹੁਲ ਚੰਗੇ ਫੌਰਮ ਵਿਚ ਨਜ਼ਰ ਆ ਰਹੇ ਹਨ. ਦੋਵੇਂ ਹੀ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ. ਪੰਜਾਬ ਦੀ ਟੀਮ ਸਲਾਮੀ ਬੱਲੇਬਾਜ਼ਾਂ ਤੋਂ ਅਲਾਵਾ ਨਿਕੋਲਸ ਪੂਰਨ ਅਤੇ ਗਲੇਨ ਮੈਕਸਵੈਲ ਤੋਂ ਵੀ ਇਸ ਮੁਕਾਬਲੇ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਕਰੇਗੀ. ਇਸ ਦੇ ਨਾਲ ਹੀ ਮੁਹੰਮਦ ਸ਼ਮੀ ਅਤੇ ਉੱਭਰ ਰਹੇ ਸਟਾਰ ਰਵੀ ਬਿਸ਼ਨੋਈ ਗੇਂਦਬਾਜ਼ੀ ਦੀ ਅਗਵਾਈ ਕਰਦੇ ਹੋਏ ਨਜ਼ਰ ਆਉਣਗੇ.
ਇਸ ਸੀਜ਼ਨ ਵਿਚ ਟੀਮ ਦੇ ਕਪਤਾਨ ਅਤੇ ਉਹਨਾਂ ਦੇ ਜੋੜ੍ਹੀਦਾਰ ਮਯੰਕ ਅਗਰਵਾਲ ਕਿੰਗਜ਼ ਇਲੈਵਨ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉਭਰੇ ਹਨ. ਹਾਲਾਂਕਿ ਟੀਮ ਦੇ ਮਿਡਲ ਆੱਰਡਰ ਨੇ ਅਜੇ ਤੱਕ ਆਪਣੀ ਕਾਬਿਲੀਅਤ ਮੁਤਾਬਿਕ ਪਰਫੌਰਮ ਨਹੀਂ ਕੀਤਾ ਹੈ. ਇਸ ਟੀਮ ਵਿਚ ਨਿਕੋਲਸ ਪੂਰਨ, ਗਲੈਨ ਮੈਕਸਵੈਲ, ਕਰੁਣ ਨਾਇਰ, ਸਰਫਰਾਜ ਖਾਨ ਵਰਗੇ ਟੀ-20 ਸਪੈਸ਼ਲਿਸਟ ਮੌਜੂਦ ਹਨ ਤੇ ਰਾਜਸਥਾਨ ਖਿਲਾਫ ਪੰਜਾਬ ਦੀ ਟੀਮ ਇਹ ਉਮੀਦ ਕਰੇਗੀ ਕਿ ਸਲਾਮੀ ਬੱਲੇਬਾਜ਼ਾਂ ਦੇ ਨਾਲ ਹੀ ਟੀਮ ਦਾ ਮਿਡਲ ਆੱਰਡਰ ਵੀ ਜਿੰਮੇਵਾਰੀ ਲਏ ਅਤੇ ਟੀਮ ਲਈ ਅਹਿਮ ਯੋਗਦਾਨ ਦੇਵੇ.
ਹਾਲਾਂਕਿ, ਇਸ ਮੈਚ ਵਿਚ ਕੇ ਐਲ ਰਾਹੁਲ ਗਲੈਨ ਮੈਕਸਵੇਲ ਦੀ ਜਗ੍ਹਾ ਵੈਸਟਇੰਡੀਜ ਦੇ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰ ਸਕਦੇ ਹਨ. ਕਿਉਂਕਿ ਮੈਕਸਵੇਲ ਬੱਲੇ ਨਾਲ ਹੁਣ ਤੱਕ ਕੁਝ ਖਾਸ ਨਹੀਂ ਕਰ ਪਾਏ ਹਨ, ਇਸ ਸਥਿਤੀ ਵਿਚ ਪੰਜਾਬ ਦੀ ਟੀਮ ਇਸ ਅਹਿਮ ਮੈਚ ਲਈ ਕ੍ਰਿਸ ਗੇਲ ਨੂੰ ਟੀਮ ਵਿਚ ਸ਼ਾਮਲ ਕਰ ਸਕਦੇ ਹਨ.
ਮੁੰਬਈ ਇੰਡੀਅਨਜ਼
ਦੂਜੇ ਪਾਸੇ ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ ਸ਼ਾਨਦਾਰ ਖੇਡ ਦਿਖਾਇਆ. ਡਿਫੈਂਡਿੰਗ ਚੈਂਪੀਅਨਜ਼ ਨੇ ਯੁਵਾ ਇਸ਼ਾਨ ਕਿਸ਼ਨ ਅਤੇ ਤਜਰਬੇਕਾਰ ਕੀਰੋਨ ਪੋਲਾਰਡ ਦੀ ਸ਼ਾਨਦਾਰ ਪਾਰੀਆਂ ਦੇ ਚਲਦੇ ਹਾਰਿਆ ਹੋਇਆ ਮੈਚ ਸੁਪਰ ਓਵਰ ਤੱਕ ਪਹੁੰਚਾਇਆ ਪਰ ਟੀਮ ਸੁਪਰ ਓਵਰ ਵਿਚ ਮੈਚ ਹਾਰ ਗਈ.
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਇਸ ਮੈਚ ਵਿਚ ਆਪਣੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਹੋਵੇਗੀ. ਇਸ ਤੋਂ ਅਲਾਵਾ ਇਕ ਵਾਰ ਫਿਰ ਜਸਪ੍ਰੀਤ ਬੁਮਰਾਹ ਤੇ ਮੁੰਬਈ ਦੀ ਗੇਂਦਬਾਜ਼ੀ ਦਾ ਦਾਰੋਮਦਾਰ ਹੋਵੇਗਾ.
ਆਓ ਆਪਾਂ ਇੱਕ ਝਾਤ ਮਾਰੀਏ ਕਿ ਕਿੰਗਜ਼ ਇਲੈਵਨ ਪੰਜਾਬ ਇਸ ਮੁਕਾਬਲੇ ਲਈ ਕਿਹੜ੍ਹੀ ਪਲੇਇੰਗ ਇਲੈਵਨ ਮੈਦਾਨ ਵਿਚ ਉਤਾਰ ਸਕਦੀ ਹੈ.
ਕਿੰਗਜ਼ ਇਲੈਵਨਪੰਜਾਬ: ਕੇਐਲਰਾਹੁਲ (ਕਪਤਾਨ), ਮਯੰਕਅਗਰਵਾਲ, ਕਰੁਣਨਾਇਰ, ਸਰਫਰਾਜ਼ਖਾਨ, ਗਲੇਨਮੈਕਸਵੈਲ/ਕ੍ਰਿਸਗੇਲ, ਨਿਕੋਲਸਪੂਰਨ, ਜਿੰਮੀਨੀਸ਼ਮ, ਕ੍ਰਿਸ਼ਨੱਪਾਗੌਥਮ, ਸ਼ੈਲਡਨਕੋਟਰੇਲ, ਰਵੀਬਿਸ਼ਨੋਈ, ਮੁਹੰਮਦਸ਼ਮੀ.
ਮੁੰਬਈ ਇੰਡੀਅਨਜ਼ : ਰੋਹਿਤਸ਼ਰਮਾ, ਕੁਇੰਟਨਡੀਕਾੱਕ (ਵਿਕਟਕੀਪਰ), ਸੂਰਯਾਕੁਮਾਰਯਾਦਵ, ਈਸ਼ਾਨ ਕਿਸ਼ਨ, ਹਾਰਦਿਕਪਾਂਡਿਆ, ਕੀਰਨਪੋਲਾਰਡ, ਕ੍ਰੂਨਲਪਾਂਡਿਆ, ਰਾਹੁਲਚਾਹਰ, ਟ੍ਰੇਂਟਬੋਲਟ, ਜੇਮਸਪੈਟਿਨਸਨ, ਜਸਪ੍ਰੀਤਬੁਮਰਾਹ.