ਪੰਜਾਬ ਦੀ ਟੀਮ ਇਸ ਸੀਜ਼ਨ ਵਿਚ ਹੁਣ ਤੱਕ ਦੋ ਮੁਕਾਬਲੇ ਖੇਡ ਚੁੱਕੀ ਹੈ ਤੇ ਦੂਜੇ ਪਾਸੇ ਰਾਜਸਥਾਨ ਦੀ ਟੀਮ ਦਾ ਇਹ ਇਸ ਸੀਜ਼ਨ ਵਿਚ ਦੂਜਾ ਮੈਚ ਹੋਵੇਗਾ.
ਚੇਨਈ ਸੁਪਰ ਕਿੰਗਜ਼ (ਸੀਐਸਕੇ) ਖਿਲਾਫ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਰਾਜਸਥਾਨ ਰਾਇਲਜ਼ (ਆਰਆਰ) ਦੀ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ. ਸ਼ਾਰਜਾਹ ਵਿੱਚ, ਹੋਣ ਵਾਲੇ ਮੁਕਾਬਲੇ ਵਿਚ ਰਾਇਲਜ਼ ਨੂੰ ਫਾਇਦਾ ਮਿਲ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਇੱਥੇ ਦੇ ਹਾਲਾਤਾਂ ਤੋਂ ਜਾਣੂ ਹਨ. ਉਨ੍ਹਾਂ ਨੇ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਆਪਣਾ 2020 ਦਾ ਉਦਘਾਟਨ ਮੈਚ ਸੀਐਸਕੇ ਖਿਲਾਫ ਜਿੱਤ ਲਿਆ ਸੀ ਪਰ ਪੰਜਾਬ ਸ਼ਾਰਜਾਹ ਵਿੱਚ ਪਹਿਲਾ ਮੈਚ ਖੇਡੇਗੀ.
Also Read: IPL 2020: ਦਿੱਲੀ ਦੇ ਖਿਲਾਫ ਹਾਰ ਤੋਂ ਬਾਅਦ ਬੋਲੇ ਕਪਤਾਨ ਧੋਨੀ, ਕਿਹਾ ਇਹ ਹੈ ਟੀਮ ਦੀ ਸਭ ਤੋਂ ਵੱਡੀ ਕਮੀ
ਰਾਜਸਥਾਨ ਰਾਇਲਜ਼
ਰਾਜਸਥਾਨ ਰਾਇਲਜ਼ ਨੇ ਵੀ ਪਿਛਲੇ ਮੈਚ ਵਿਚ ਆਪਣੀ ਪਲੇਇੰਗ ਇਲੈਵਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ. ਉਨ੍ਹਾਂ ਦੇ ਕਪਤਾਨ ਸਟੀਵ ਸਮਿਥ ਯੁਵਾ ਯਸ਼ਸਵੀ ਜੈਸਵਾਲ ਨਾਲ ਪਾਰੀ ਦੀ ਸ਼ੁਰੂਆਤ ਕਰਨ ਖੁੱਦ ਆਏ ਸੀ. ਹੁਣ ਇਸ ਮੁਕਾਬਲੇ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਮਿਥ ਕਿਸ ਕੌਮਬਿਨੇਸ਼ਨ ਨਾਲ ਮੈਦਾਨ ਵਿਚ ਉਤਰਦੇ ਹਨ. ਹਾਲਾਂਕਿ, ਇਸ ਮੈਚ ਵਿਚ ਟੀਮ ਲਈ ਚੰਗੀ ਖਬਰ ਇਹ ਹੈ ਕਿ ਜੋਸ ਬਟਲਰ ਆਪਣੀ ਕਵਾਰੰਟੀਨ ਪੀਰਿਅਡ ਖਤਮ ਕਰਕੇ ਟੀਮ ਨਾਲ ਜੁੜ੍ਹ ਚੁੱਕੇ ਹਨ ਅਤੇ ਪੰਜਾਬ ਦੇ ਖਿਲਾਫ ਮੈਚ ਲਈ ਡੇਵਿਡ ਮਿਲਰ ਦੀ ਜਗ੍ਹਾ ਟੀਮ ਵਿਚ ਸ਼ਾਮਿਲ ਹੋ ਸਕਦੇ ਹਨ. ਬਟਲਰ ਦੇ ਓਪਨਿੰਗ ਕਰਨ ਦੇ ਨਾਲ ਹੀ ਸਮਿਥ ਮਿਡਲ ਆੱਰਡਰ ਵਿਚ ਬੱਲੇਬਾਜ਼ੀ ਕਰਦੇ ਹੋਏ ਦੇਖੇ ਜਾ ਸਕਦੇ ਹਨ.
ਕਿੰਗਜ਼ ਇਲੈਵਨ ਪੰਜਾਬ
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਇਹ ਟੀਮ ਸ਼ਾਨਦਾਰ ਫੌਰਮ ਵਿਚ ਨਜ਼ਰ ਆ ਰਹੀ ਹੈ. ਬੇਸ਼ਕ ਪਹਿਲੇ ਮੈਚ ਵਿਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਮੁਕਾਬਲੇ ਵਿਚ ਵੀ ਟੀਮ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਸੀ. ਜਦੋਂਰਾਹੁਲ ਐਂਡ ਕੰਪਨੀ ਦੂਜੇ ਮੁਕਾਬਲੇ ਵਿਚ ਰਾਇਲ ਚੈਲੇਂਜ਼ਰਜ਼ ਦੇ ਖਿਲਾਫ ਉਤਰੀ ਤਾਂ ਟੀਮ ਜੋਸ਼ ਨਾਲ ਭਰੀ ਹੋਈ ਨਜ਼ਰ ਆਈ ਅਤੇ ਉਸ ਟੀਮ ਨੇ ਵਿਰਾਟ ਸੈਨਾ ਨੂੰ ਇਕਤਰਫਾ ਮੁਕਾਬਲੇ ਵਿਚ 97 ਦੌੜ੍ਹਾਂ ਨਾਲ ਹਰਾਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ ਕਿ ਇਸ ਵਾਰ ਇਹ ਟੀਮ ਅੰਡਰਡੌਗ ਨਹੀਂ ਬਲਕਿ ਖਿਤਾਬ ਜਿੱਤਣ ਦੀ ਸਭ ਤੋਂ ਵੱਡੇ ਦਾਅਵੇਦਾਰਾਂ ਵਿਚੋਂ ਇਕ ਹੈ.
ਇਸ ਸੀਜ਼ਨ ਵਿਚ ਟੀਮ ਦੇ ਕਪਤਾਨ ਅਤੇ ਉਹਨਾਂ ਦੇ ਜੋੜ੍ਹੀਦਾਰ ਮਯੰਕ ਅਗਰਵਾਲ ਕਿੰਗਜ਼ ਇਲੈਵਨ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉਭਰੇ ਹਨ. ਹਾਲਾਂਕਿ ਟੀਮ ਦੇ ਮਿਡਲ ਆੱਰਡਰ ਨੇ ਅਜੇ ਤੱਕ ਆਪਣੀ ਕਾਬਿਲੀਅਤ ਮੁਤਾਬਿਕ ਪਰਫੌਰਮ ਨਹੀਂ ਕੀਤਾ ਹੈ. ਇਸ ਟੀਮ ਵਿਚ ਨਿਕੋਲਸ ਪੂਰਨ, ਗਲੈਨ ਮੈਕਸਵੈਲ, ਕਰੁਣ ਨਾਇਰ, ਸਰਫਰਾਜ ਖਾਨ ਵਰਗੇ ਟੀ-20 ਸਪੈਸ਼ਲਿਸਟ ਮੌਜੂਦ ਹਨ ਤੇ ਰਾਜਸਥਾਨ ਖਿਲਾਫ ਪੰਜਾਬ ਦੀ ਟੀਮ ਇਹ ਉਮੀਦ ਕਰੇਗੀ ਕਿ ਸਲਾਮੀ ਬੱਲੇਬਾਜ਼ਾਂ ਦੇ ਨਾਲ ਹੀ ਟੀਮ ਦਾ ਮਿਡਲ ਆੱਰਡਰ ਵੀ ਜਿੰਮੇਵਾਰੀ ਲਏ ਅਤੇ ਟੀਮ ਲਈ ਅਹਿਮ ਯੋਗਦਾਨ ਦੇਵੇ.
ਪਿਛਲੇ ਦੋਵੇਂ ਮੁਕਾਬਲਿਆਂ ਵਿਚ ਪੰਜਾਬ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਵਾਰ ਵੀ ਕੋਚ ਅਨਿਲ ਕੁੰਬਲੇ ਅਤੇ ਕਪਤਾਨ ਕੇਐਲ ਰਾਹੁਲ ਇਹ ਉਮੀਦ ਕਰ ਰਹੇ ਹੋਣਗੇ ਕਿ ਮੁਹੰਮਦ ਸ਼ਮੀ ਦੀ ਅਗਵਾਈ ਵਿਚ ਤੇਜ਼ ਗੇਂਦਬਾਜ਼ੀ ਇਸ ਵਾਰੀ ਵੀ ਆਪਣੀ ਫੌਰਮ ਜ਼ਾਰੀ ਰੱਖਣ. ਸਪਿਨ ਵਿਭਾਗ ਦੀ ਗੱਲ ਕਰੀਏ ਤਾਂ ਯੁਵਾ ਸਪਿਨਰ ਰਵੀ ਬਿਸ਼ਨੋਈ ਪਿਛਲੇ ਦੋ ਮੈਚਾਂ ਵਿਚ ਟੀਮ ਲਈ ਟ੍ਰੰਪ ਕਾਰਡ ਸਾਬਤ ਹੋਏ ਹਨ ਅਤੇ ਰਾਜਸਥਾਨ ਦੇ ਖਿਲਾਫ ਵੀ ਟੀਮ ਨੂੰ ਬਿਸ਼ਨੋਈ ਤੋਂ ਬਹੁਤ ਆਸਾਂ ਹੋਣਗੀਆਂ. ਇਸ ਮੁਕਾਬਲੇ ਤੋਂ ਪਹਿਲਾਂ ਬਿਸ਼ਨੋਈ ਨੇ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਦਾ ਵਿਕਟ ਲੈਣ ਦੀ ਇੱਛਾ ਜ਼ਾਹਿਰ ਕੀਤੀ ਹੈ ਤੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਮਿਥ ਤੇ ਬਿਸ਼ਨੋਈ ਦੇ ਵਿਚ ਜੰਗ ਦੌਰਾਨ ਬਾਜ਼ੀ ਕਿਸਦੇ ਹੱਥ ਲਗਦੀ ਹੈ.
ਪਿਛਲੇ ਮੁਕਾਬਲੇ ਵਿਚ ਪੰਜਾਬ ਨੇ ਤੇਜ਼ ਗੇਂਦਬਾਜ਼ ਕ੍ਰਿਸ ਜੌਰਡਨ ਦੀ ਥਾਂ ਤੇ ਆੱਲਰਾਉਂਡਰ ਜਿੰਮੀ ਨੀਸ਼ਮ ਨੂੰ ਮੌਕਾ ਦਿੱਤਾ ਸੀ ਅਤੇ ਨੀਸ਼ਮ ਨੇ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਵੀ ਕੀਤਾ ਸੀ. ਇਸ ਮੁਕਾਬਲੇ ਵਿਚ ਵੀ ਨੀਸ਼ਮ ਬੱਲੇ ਅਤੇ ਗੇਂਦ ਨਾਲ ਅਹਿਮ ਭੂਮਿਕਾ ਨਿਭਾ ਸਕਦੇ ਹਨ. ਆੱਲਰਾਉਂਡਰਾਂ ਵਿਚ ਕ੍ਰਿਸ਼ਨੱਪਾ ਗੌਥਮ ਵੀ ਪਿਛਲੇ ਦੋ ਮੈਚਾਂ ਵਿਚ ਪੰਜਾਬ ਦੀ ਤਾਕਤ ਬਣਕੇ ਉਭਰੇ ਹਨ ਤੇ ਉਹਨਾਂ ਤੋਂ ਵੀ ਕਿੰਗਜ਼ ਇਲੈਵਨ ਨੂੰ ਬਹੁਤ ਉਮੀਦਾਂ ਹੋਣਗੀਆਂ. ਇਸ ਮੈਚ ਲਈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ ਕੁਝ ਇਸ ਤਰ੍ਹਾੰ ਹੋ ਸਕਦੀ ਹੈ.
ਸੰਭਾਵਿਤ ਪਲੇਇੰਗਇਲ਼ੈਵਨ
ਕਿੰਗਜ਼ ਇਲੈਵਨਪੰਜਾਬ: ਕੇਐਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਕਰੁਣ ਨਾਇਰ, ਸਰਫਰਾਜ਼ ਖਾਨ, ਗਲੇਨ ਮੈਕਸਵੈਲ, ਨਿਕੋਲਸ ਪੂਰਨ, ਜਿੰਮੀ ਨੀਸ਼ਮ, ਕ੍ਰਿਸ਼ਨੱਪਾ ਗੌਥਮ, ਸ਼ੈਲਡਨ ਕੋਟਰੇਲ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ
ਰਾਜਸਥਾਨ ਰਾੱਇਲਜ਼- ਜੋਸ ਬਟਲਰ, ਯਸ਼ਾਸਵੀ ਜੈਸਵਾਲ, ਸੰਜੂ ਸੈਮਸਨ (ਵਿਕਟਕੀਪਰ), ਸਟੀਵਨ ਸਮਿਥ (ਕਪਤਾਨ), ਰੌਬਿਨ ਉਥੱਪਾ, ਰਿਆਨ ਪਰਾਗ, ਸ਼੍ਰੇਅਸ ਗੋਪਾਲ, ਟੌਮ ਕਰੈਨ, ਜੋਫਰਾ ਆਰਚਰ, ਰਾਹੁਲ ਟੇਵਟਿਆ, ਜੈਦੇਵ ਉਨਾਦਕਟ