ਆਈਪੀਐਲ 13 ਵਿਚ ਲਗਾਤਾਰ ਪਿਛਲੇ ਤਿੰਨ ਮੁਕਾਬਲੇ ਜਿੱਤਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਹੁਣ ਇਸ ਸੀਜਨ ਵਿਚ ਵਾਪਸੀ ਕਰਦੀ ਹੋਈ ਨਜਰ ਆ ਰਹੀ ਹੈ. ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਪੰਜਾਬ ਦੀ ਟੀਮ ਸ਼ੁਰੂਆਤੀ ਮੈਚਾਂ ਵਿੱਚ ਲਗਾਤਾਰ ਹਾਰ ਤੋਂ ਬਾਅਦ ਲਗਾਤਾਰ ਤਿੰਨ ਮੈਚ ਜਿੱਤ ਚੁੱਕੀ ਹੈ. ਇਸ ਸੀਜਨ ਵਿਚ ਪੰਜਾਬ ਲਈ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨੇ ਸ਼ਾਨਦਾਰ ਬੱਲੇਬਾਜੀ ਕੀਤੀ ਹੈ ਅਤੇ ਇਹੀ ਕਾਰਨ ਹੈ ਕਿ ਆਤਿਸ਼ੀ ਬੱਲੇਬਾਜ ਕ੍ਰਿਸ ਗੇਲ ਨੂੰ ਬੱਲੇਬਾਜੀ ਕ੍ਰਮ ਵਿਚ ਤੀਜੇ ਨੰਬਰ ਤੇ ਖੇਡਣਾ ਪੈ ਰਿਹਾ ਹੈ.
ਹੁਣ ਪੰਜਾਬ ਦੇ ਸਾਹਮਣੇ ਅਗਲੀ ਚੁਣੌਤੀ ਸਨਰਾਈਜਰਸ ਹੈਦਰਾਬਾਦ ਦੀ ਹੈ. ਇਸ ਮੈਚ ਤੋਂ ਪਹਿਲਾਂ ਟੀਮ ਪੂਰੀ ਤਿਆਰ ਨਜਰ ਆ ਰਹੀ ਹੈ. ਕਿੰਗਜ ਇਲੈਵਨ ਦਾ ਖੇਮਾ ਇਸ ਸਮੇਂ ਖੁਸ਼ ਨਜਰ ਆ ਰਿਹਾ ਹੈ.
ਕਿੰਗਜ ਇਲੈਵਨ ਨੇ ਆਪਣੇ ਆੱਫੀਸ਼ੀਅਲ ਪੇਜ ਤੇ ਇਕ ਵੀਡਿਓ ਸ਼ੇਅਰ ਕੀਤਾ ਹੈ ਅਤੇ ਉਸ ਵੀਡਿਓ ਵਿਚ ਮਯੰਕ ਅਗਰਵਾਲ ਰੈਪਿਡ ਫਾਇਰ ਅੰਦਾਜ ਵਿਚ ਢੇਰ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਨਜਰ ਆ ਰਹੇ ਹਨ. ਇਸ ਇੰਟਰਵਿਉ ਦੌਰਾਨ ਮਯੰਕ ਅਗਰਵਾਲ ਨੇ ਆਪਣੇ ਕ੍ਰਿਕਟਿੰਗ ਹੀਰੋ ਦਾ ਨਾਮ ਵੀ ਦੱਸਿਆ. ਮਯੰਕ ਨੇ ਦੱਸਿਆ ਕਿ ਉਹਨਾਂ ਦੇ ਆਈਡਲ ਭਾਰਤ ਦੇ ਸਾਬਕਾ ਆਤਿਸ਼ੀ ਸਲਾਮੀ ਬੱਲੇਬਾਜ ਵੀਰੇਂਦਰ ਸਹਿਵਾਗ ਹਨ. ਇਸ ਤੋਂ ਅਲਾਵਾ ਉਹਨਾਂ ਨੇ ਆਪਣੇ ਫੇਵਰਿਟ 'Crush' ਦਾ ਵੀ ਨਾਂ ਦੱਸਿਆ.
ਅਗਰਵਾਲ ਨੇ ਕਿਹਾ ਕਿ ਜਦੋਂ ਉਹ 19 ਸਾਲਾਂ ਦੇ ਸੀ ਤਾਂ ਉਹਨਾਂ ਦਾ ਕ੍ਰਸ਼ ਉਹਨਾਂ ਦੀ ਪਤਨੀ ਸੀ. ਇਸ ਤੋਂ ਬਾਅਦ ਉਹਨਾਂ ਨੂੰ ਪੂੱਛਿਆ ਗਿਆ ਕਿ ਉਹ ਕਿੰਗਜ ਇਲੈਵਨ ਪੰਜਾਬ ਦੀ ਟੀਮ ਵਿਚ ਕਿਸ ਖਿਡਾਰੀ ਨੂੰ ਆਇਰਨ ਮੈਨ ਦੇ ਰੋਲ ਵਿਚ ਦੇਖਦੇ ਹਨ. ਅਗਰਵਾਲ ਨੇ ਇਸ ਸਵਾਲ ਦੇ ਜਵਾਬ ਵਿਚ ਵੈਸਟਇੰਡੀਜ ਦੇ ਧਾਕੜ ਬੱਲੇਬਾਜ ਕ੍ਰਿਸ ਗੇਲ ਦਾ ਨਾਮ ਲਿਆ.
ਇਸ ਤੋਂ ਅਲਾਵਾ ਵੀ ਉਹਨਾਂ ਨੇ ਕਈ ਸਾਰੇ ਸਵਾਲਾਂ ਦੇ ਜਵਾਬ ਦਿੱਤੇ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮਯੰਕ ਬਾਕੀ ਬਚੇ ਹੋਏ ਮੁਕਾਬਲਿਆਂ ਵਿਚ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ ਅਤੇ ਕੀ ਉਹ ਆਪਣੀ ਟੀਮ ਨੂੰ ਪਲੇਆੱਫ ਤੱਕ ਪਹੁੰਚਾਉਣ ਵਿਚ ਕਾਮਯਾਬ ਹੋ ਸਕਣਗੇ.