ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਮਨਦੀਪ ਸਿੰਘ ਦੇ ਪਿਤਾ ਦਾ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ. ਇਸ ਵਜ੍ਹਾ ਕਰਕੇ, ਉਹਨਾਂ ਦੀ ਟੀਮ ਦੇ ਸਾਰੇ ਖਿਡਾਰੀ ਸ਼ਨੀਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਮੈਚ ਵਿੱਚ, ਆਪਣੀ ਬਾਂਹ 'ਤੇ ਕਾਲਾ ਬੈਂਡ ਪਾ ਕੇ ਮੈਦਾਨ ਤੇ ਉਤਰੇ.

ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਦੁੱਖ ਦੀ ਘੜੀ ਤੇ ਇਕ ਪੋਸਟ ਲਿਖ ਕੇ ਮੰਦੀਪ ਦੇ ਪਿਤਾ ਜੀ ਨੂੰ ਸ਼ਰਧਾਂਜਲੀ ਦਿੱਤੀ, "ਕੱਲ੍ਹ ਰਾਤ ਆਪਣੇ ਪਿਤਾ ਨੂੰ ਗੁਆ ਬੈਠੇ, ਪਰ ਅੱਜ ਪਾਰੀ ਦੀ ਸ਼ੁਰੂਆਤ ਕਰਨ ਲਈ ਮੈਦਾਨ ਤੇ ਆਏ. ਤੁਹਾਨੂੰ ਮੈਂਡੀ (ਮਨਦੀਪ) ਬਹੁਤ ਅੱਗੇ ਜਾਣਾ ਹੈ."

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਲਿਖਿਆ, "ਮਨਦੀਪ ਸਿੰਘ ਅੱਜ ਦੇ ਮੈਚ ਵਿਚ ਖੇਡਣ ਲਈ ਉਤਰਿਆ ਹੈ, ਕਾਫ਼ੀ ਬਹਾਦਰ ਹੈ. ਆਪਣੇ ਪਿਤਾ ਨੂੰ ਗੁਆ ਬੈਠਾ ਹੈ. ਫਿਰ ਵੀ ਉਹ ਬਹਾਦਰੀ ਨਾਲ ਇਥੇ ਖੜ੍ਹਾ ਹੈ. ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਜ਼ਬੂਤੀ ਮਿਲੇ."

ਮਨਦੀਪ ਨੂੰ ਸ਼ਨੀਵਾਰ ਦੇ ਮੈਚ ਵਿਚ ਮਯੰਕ ਅਗਰਵਾਲ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ. ਉਹ ਇਸ ਤੋਂ ਪਹਿਲਾਂ ਤਿੰਨ ਮੈਚ ਖੇਡੇ ਹਨ ਪਰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕੇ. ਉਹਨਾਂ ਨੇ ਪਿਛਲੀਆਂ ਤਿੰਨ ਪਾਰੀਆਂ ਵਿਚ 27, 6 ਅਤੇ ਜ਼ੀਰੋ ਦਾ ਸਕੋਰ ਬਣਾਇਆ ਸੀ. ਇਸ ਮੈਚ ਵਿੱਚ ਉਹਨਾਂ ਨੇ 14 ਗੇਂਦਾਂ ਵਿੱਚ 17 ਦੌੜਾਂ ਬਣਾਈਆਂ.