ਕਿੰਗਜ਼ ਇਲੈਵਨ ਪੰਜਾਬ ਨੇ ਆਪਣੇ ਸੀਜ਼ਨ 11 ਦੇ ਘਰੇਲੂ ਕਾਰਜਕ੍ਰਮ ਵਿਚ ਇਕ ਛੋਟੇ ਜਿਹੇ ਬਦਲਾਅ ਦਾ ਐਲਾਨ ਕੀਤਾ ਕਿਉਂਕਿ ਉਹ ਪ੍ਰਸਿੱਧ ਮੋਹਾਲੀ ਸਟੇਡੀਅਮ ਵਿਚ ਆਪਣੇ ਪਹਿਲੇ ਤਿੰਨ ਮੈਚ ਖੇਡਣਗੇ ਅਤੇ ਫਿਰ ਇੰਦੌਰ ਵਿਖੇ ਚਾਰ ਮੈਚ ਖੇਡ ਕੇ ਸੰਪੂਰਨਤਾ ਵੱਲ ਵਧਣਗੇ। ਟੀਮ ਨੇ ਸ਼ੁਰੂਆਤ ਵਿਚ ਇੰਦੌਰ ਵਿਖੇ ਆਪਣੇ ਪਹਿਲੇ ਮੈਚ ਖੇਡਣੇ ਸਨ ਪਰ ਬਹੁਤ ਖਾਸ ਕਾਰਨਾਂ ਕਰਕੇ ਤਾਰੀਖਾਂ ਵਿਚ ਤਬਦੀਲੀ ਕਰਨੀ ਪਈ।
ਹਾਲਾਂਕਿ, ਦੋਵੇਂ ਜਗ੍ਹਾ ਤੋਂ ਪ੍ਰਸ਼ੰਸਕ ਬਹੁਤੇ ਨਿਰਾਸ਼ ਨਹੀਂ ਹੋਣਗੇ। ਮੋਹਾਲੀ, ਜਿਸ ਨੂੰ ਬੱਲੇਬਾਜ਼ੀ ਦਾ ਸਵਰਗ ਕਿਹਾ ਜਾਂਦਾ ਹੈ, ਵਿਖੇ ਕਿੰਗਜ਼ ਇਲੈਵਨ ਪੰਜਾਬ ਦੇ ਵੱਡੇ ਹਿੱਟਰਸ, ਐਮ.ਐਸ. ਧੋਨੀ ਦੇ ਚੇਨਈ ਸੁਪਰ ਕਿੰਗਜ਼, ਡੇਵਿਡ ਵਾਰਨਰ ਦੀ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੌਤਮ ਗੰਭੀਰ ਦੀ ਦਿੱਲੀ ਡੇਅਰਡੇਵਿਲਸ ਨਾਲ ਮੁਕਾਬਲਾ ਕਰਦੇ ਦੇਖਣ ਨੂੰ ਮਿਲਣਗੇ। ਕ੍ਰਿਸ ਗੇਲ, ਅਰੋਨ ਫਿੰਚ, ਯੁਵਰਾਜ ਸਿੰਘ ਅਤੇ ਹੋਰਾਂ ਵਰਗੇ ਕਿੰਗਜ਼ ਇਲੈਵਨ ਪੰਜਾਬ ਦੇ ਸਟ੍ਰਾਈਕਰਾਂ ਕੋਲ ਅਨੁਕੂਲ ਹਾਲਾਤਾਂ ਵਿੱਚ ਅੱਗੇ ਵਧਣ ਲਈ ਬਹੁਤ ਚੰਗਾ ਸਮਾਂ ਹੋਵੇਗਾ।
ਇੰਦੌਰ ਦੇ ਪ੍ਰਸ਼ੰਸਕਾਂ ਨੂੰ ਹੁਣ ਤਿੰਨ ਦੀ ਥਾਂ ਚਾਰ ਮੈਚ ਦੇਖਣ ਨੂੰ ਮਿਲਣਗੇ। ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼, ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ, ਇੰਦੌਰ ਵਿਖੇ ਕਿੰਗਜ਼ ਨਾਲ ਭਿੜਣਗੇ।
ਕਿੰਗਜ਼ ਇਲੈਵਨ ਪੰਜਾਬ ਦੇ ਸੀ ਈ ਓ ਸਤੀਸ਼ ਮੈਨਨ ਨੇ ਦੱਸਿਆ ਕਿ," ਇਹ ਮੰਦਭਾਗੀ ਗੱਲ ਹੈ ਕਿ ਦਿਨ ਵਿੱਚ ਤਾਰੀਖਾਂ ਵਿੱਚ ਕਾਫੀ ਦੇਰੀ ਨਾਲ ਬਦਲਾਅ ਕਰਨਾ ਪਿਆ"। "ਹਾਲਾਂਕਿ, ਬਾਹਰੀ ਮੁਸ਼ਕਿਲਾਂ ਤੇ ਹਮੇਸ਼ਾ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਪਰ ਅਗਿਆਤ ਹਾਲਾਤਾਂ ਦੇ ਬਾਵਜੂਦ, ਅਸੀਂ ਮੋਹਾਲੀ ਵਿਚ ਸ਼ੁਰੂਆਤ ਦੀ ਸੰਭਾਵਨਾ ਤੋਂ ਉਤਸ਼ਾਹਿਤ ਹਾਂ। ਦਿਨ ਦੇ ਅੰਤ ਵਿਚ, ਦੋਵੇਂ ਸਥਾਨ ਸਾਡੇ ਲਈ ਘਰ ਹਨ।"
ਟੀਮ ਨੇ www.insider.in 'ਤੇ ਇਕ ਵਿਸ਼ੇਸ਼ ਸਾਈਨਅੱਪ ਅਭਿਆਨ ਵੀ ਸ਼ੁਰੂ ਕੀਤਾ ਹੈ ਜਿੱਥੇ ਰਜਿਸਟਰਡ ਯੂਜ਼ਰਜ, ਸਿੱਧਾ ਪ੍ਰਸਾਰਣ ਹੋਣ ਤੋਂ ਇੱਕ ਘੰਟਾ ਪਹਿਲਾਂ ਟਿਕਟ ਖਰੀਦ ਸਕਣਗੇ।
ਕਿੰਗਜ਼ ਇਲੈਵਨ ਪੰਜਾਬ ਦੀ ਨਵੀਂ ਵਿਵੀਓ ਇੰਡੀਅਨ ਪ੍ਰੀਮੀਅਰ ਲੀਗ ਦੀ ਸੂਚੀ ਇਸ ਪ੍ਰਕਾਰ ਹੈ:
ਤਾਰੀਖ | ਮੈਚ | ਸਥਾਨ | ਸਮਾਂ |
8 ਅਪ੍ਰੈਲ 2018 | ਕਿੰਗਜ਼ ਇਲੈਵਨ ਪੰਜਾਬ v ਦਿੱਲੀ ਡੇਅਰਡੇਵਿਲਸ | ਆਈ ਐੱਸ ਬਿੰਦਰਾ ਸਟੇਡੀਅਮ, ਮੋਹਾਲੀ | ਸ਼ਾਮ 4:00 ਵਜੇ |
15 ਅਪ੍ਰੈਲ 2018 | ਕਿੰਗਜ਼ ਇਲੈਵਨ ਪੰਜਾਬ v ਚੇਨਈ ਸੁਪਰ ਕਿੰਗਜ਼ | ਆਈ ਐੱਸ ਬਿੰਦਰਾ ਸਟੇਡੀਅਮ, ਮੋਹਾਲੀ | ਸ਼ਾਮ 8:00 ਵਜੇ |
19 ਅਪ੍ਰੈਲ 2018 | ਕਿੰਗਜ਼ ਇਲੈਵਨ ਪੰਜਾਬ v ਸਨਰਾਈਜ਼ਰਜ਼ ਹੈਦਰਾਬਾਦ | ਆਈ ਐੱਸ ਬਿੰਦਰਾ ਸਟੇਡੀਅਮ, ਮੋਹਾਲੀ | ਸ਼ਾਮ 8:00 ਵਜੇ |
4 ਮਈ 2018 | ਕਿੰਗਜ਼ ਇਲੈਵਨ ਪੰਜਾਬ v ਮੁੰਬਈ ਇੰਡੀਅਨਜ਼ | ਹੋਲਕਰ ਕ੍ਰਿਕਟ ਸਟੇਡੀਅਮ, ਇੰਦੌਰ | ਸ਼ਾਮ 8:00 ਵਜੇ |
6 ਮਈ 2018 | ਕਿੰਗਜ਼ ਇਲੈਵਨ ਪੰਜਾਬ v ਰਾਜਸਥਾਨ ਰਾਇਲਜ਼ | ਹੋਲਕਰ ਕ੍ਰਿਕਟ ਸਟੇਡੀਅਮ, ਇੰਦੌਰ | ਸ਼ਾਮ 8:00 ਵਜੇ |
12 ਮਈ 2018 | ਕਿੰਗਜ਼ ਇਲੈਵਨ ਪੰਜਾਬ v ਕੋਲਕਾਤਾ ਨਾਈਟ ਰਾਈਡਰਜ਼ | ਹੋਲਕਰ ਕ੍ਰਿਕਟ ਸਟੇਡੀਅਮ, ਇੰਦੌਰ | ਸ਼ਾਮ 4:00 ਵਜੇ |
14 ਮਈ 2018 | ਕਿੰਗਜ਼ ਇਲੈਵਨ ਪੰਜਾਬ v ਰਾਇਲ ਚੈਲੇਂਜਰਜ਼ ਬੰਗਲੌਰ | ਹੋਲਕਰ ਕ੍ਰਿਕਟ ਸਟੇਡੀਅਮ, ਇੰਦੌਰ | ਸ਼ਾਮ 8:00 ਵਜੇ |