ਕਿੰਗਜ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਹੁਣ ਸਨਰਾਈਜਰਸ ਹੈਦਰਾਬਾਦ ਨਾਲ ਹੋਣ ਜਾ ਰਿਹਾ ਹੈ. ਦੋਵੇਂ ਟੀਮਾਂ ਆਪਣੇ ਪਿਛਲੇ ਮੁਕਾਬਲੇ ਹਾਰ ਕੇ ਇਸ ਮੈਚ ਵਿਚ ਆਹਮਣੇ-ਸਾਹਮਣੇ ਹੋਣਗੀਆਂ. ਇਸ ਮੈਚ ਤੋਂ ਪਹਿਲਾਂ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੀਜ਼ਾਂ ਨੂੰ ਸਹੀ ਕਰਨ ਦੀ ਲੋੜ ਹੈ ਅਤੇ ਟੀਮ ਦੇ ਸੰਤੁਲਨ ਨੂੰ ਵੀ ਵੇਖਣ ਦੀ ਜ਼ਰੂਰਤ ਹੈ.
ਹੈੱਡ ਕੋਚ ਨੇ ਇਸ ਮੈਚ ਤੋਂ ਪਹਿਲਾਂ ਕਿਹਾ, “ਜੇ ਅਸੀਂ ਸਹੀ ਚੀਜਾਂ ਕਰਨਾ ਜਾਰੀ ਰੱਖਦੇ ਹਾਂ ਤਾਂ ਹਾਂ ਉੱਥੇ ਸੰਤੁਲਨ ਰਹੇਗਾ ਜਿਸ ਦੀ ਸਾਨੂੰ ਜ਼ਰੂਰਤ ਹੈ, ਅਸੀਂ ਸਚਮੁਚ ਇਹ ਵੇਖ ਰਹੇ ਹਾਂ ਕਿ ਅਸੀਂ ਕਿਵੇਂ ਵਾਪਸੀ ਕਰ ਸਕਦੇ ਹਾਂ ਅਤੇ ਮੁਮੈਂਟਮ ਨੂੰ ਜਾਰੀ ਰੱਖ ਸਕਦੇ ਹਾਂ.”
ਕੁੰਬਲੇ ਆਪਣੀ ਟੀਮ ਦੇ ਲਗਾਤਾਰ ਤਿੰਨ ਮੈਚ ਹਾਰਨ ਅਤੇ ਪੁਆਇੰਟ ਟੇਬਲੇ ਦੇ ਹੇਠਾਂ ਹੋਣ ਦੇ ਬਾਅਦ ਵੀ ਕਾਫੀ ਪਾੱਜੀਟਿਵ ਨਜਰ ਆ ਰਹੇ ਹਨ.
ਕੁੰਬਲੇ ਨੂੰ cricketnmore.com ਨੂੰ ਦਿੱਤੇ ਇਕ ਖਾਸ ਇੰਟਰਵਿਉ ਦੌਰਾਨ ਕਿਹਾ, "ਇਕ ਚੰਗੀ ਗੱਲ ਇਹ ਹੈ ਕਿ ਇੱਥੋਂ ਅਸੀਂ ਸਿਰਫ ਉੱਪਰ ਜਾ ਸਕਦੇ ਹਾਂ, ਇਸ ਸਥਿਤੀ ਨੂਂ ਅਸੀਂ ਇਵੇਂ ਹੀ ਵੇਖਦੇ ਹਾਂ.”
ਅਨਿਲ ਕੁੰਬਲੇ ਨੇ ਅੱਗੇ ਕਿਹਾ ਕਿ ਉਹ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚਣਗੇ, ਜ਼ਿਆਦਾ ਦੂਰ ਦੀ ਨਹੀਂ.
ਮਹਾਨ ਭਾਰਤੀ ਸਪਿਨਰ ਨੇ ਕਿਹਾ, “ਇਹ ਸਾਡੇ ਲਈ ਨੌਂ ਮੈਚਾਂ ਦਾ ਟੂਰਨਾਮੈਂਟ ਹੈ, ਸਾਨੂੰ ਇਕ ਸਮੇਂ ਵਿਚ ਇਕ ਮੈਚ ਲੈਣ ਦੀ ਜ਼ਰੂਰਤ ਹੈ, ਸਾਨੂੰ ਬਹੁਤ ਜ਼ਿਆਦਾ ਅੱਗੇ ਨਹੀਂ ਦੇਖਣਾ ਚਾਹੀਦਾ, ਅਸੀਂ ਆਪਣੀ ਤਿਆਰੀ, ਜਿਸ ਢੰਗ ਨਾਲ ਕਰ ਰਹੇ ਹਾਂ, ਅਸੀਂ ਵਾਪਸੀ ਦਾ ਬਹੁਤ ਭਰੋਸਾ ਰੱਖਦੇ ਹਾਂ.”
ਪੰਜਾਬ ਨੂੰ ਪਲੇਆੱਫ ਵਿਚ ਕਵਾਲੀਫਾਈ ਕਰਨ ਦੇ ਲਈ ਬਾਕੀ ਬਚੇ 9 ਮੈਚਾਂ ਵਿਚੋਂ 7 ਮੁਕਾਬਲੇ ਜਿੱਤਣ ਦੀ ਲੋੜ ਹੈ, ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਹੁਲ ਦੀ ਟੀਮ ਇਸ ਸਥਿਤੀ ਤੋਂ ਕਿਵੇਂ ਵਾਪਸੀ ਕਰਦੀ ਹੈ.