ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਦੂਜੇ ਹਾਫ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ. ਪਿਛਲੇ ਤਿੰਨ ਮੈਚਾਂ ਵਿੱਚ, ਟੀਮ ਨੇ ਪੁਆਇੰਟ ਟੇਬਲ ਵਿੱਚ ਚੋਟੀ ਦੀਆਂ ਤਿੰਨ ਟੀਮਾਂ ਨੂੰ ਹਰਾਇਆ ਹੈ. ਦੁਬਈ ਵਿਚ ਖੇਡੇ ਗਏ ਮੈਚ ਵਿਚ ਪੰਜਾਬ ਦੀ ਟੀਮ ਨੇ ਦਿੱਲੀ ਕੈਪੀਟਲ ਦੇ ਖਿਲਾਫ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ. ਵੱਡੀਆਂ ਟੀਮਾਂ ਖਿਲਾਫ ਜਿੱਤ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਡਰੈਸਿੰਗ ਰੂਮ ਦਾ ਮਾਹੌਲ ਖੁਸ਼ਨੁਮਾ ਨਜਰ ਆ ਰਿਹਾ ਹੈ. ਸ਼ਾਇਦ ਹੁਣ ਇਸ ਟੀਮ ਨੇ ਆਪਣੀ ਬੈਸਟ ਇਲੈਵਨ ਸੇਲੇਕਟ ਕਰ ਲਈ ਹੈ. ਕਿੰਗਜ ਇਲੈਵਨ ਦੀ ਇਸ ਵਾਪਸੀ ਦੇ ਪਿੱਛੇ ਤਿੰਨ ਕਾਰਨ ਹਨ. ਆਉ ਜਾਣਦੇ ਹਾਂ ਕਿ ਇਸ ਸੀਜਨ ਦੇ ਦੂਜੇ ਹਾਫ ਵਿਚ ਕੀ ਹੋਇਆ ਜੋ ਪੰਜਾਬ ਦੀ ਟੀਮ ਜਿੱਤ ਦੀ ਹੈਟ੍ਰਿਕ ਲਗਾਉਣ ਵਿਚ ਸਫਲ ਰਹੀ ਹੈ.
ਡੈਥ ਗੇਂਦਬਾਜ਼ੀ ਵਿਚ ਸੁਧਾਰ
ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਕਿੰਗਜ਼ ਇਲੈਵਨ ਪੰਜਾਬ ਲਈ ਡੈਥ ਗੇਂਦਬਾਜ਼ੀ ਸਭ ਤੋਂ ਵੱਡੀ ਚਿੰਤਾ ਸੀ. ਉਨ੍ਹਾਂ ਨੇ ਟੂਰਨਾਮੈਂਟ ਦੇ ਆਪਣੇ ਪਹਿਲੀ ਤਿੰਨ ਹਾਰਾਂ ਵਿਚ 50 ਤੋਂ ਵੱਧ ਦੌੜਾਂ ਦਿੱਤੀਆਂ ਸੀ. ਹਾਲਾਂਕਿ, ਲੱਗਦਾ ਹੈ ਕਿ ਕੇ.ਕੇ.ਆਰ. ਦੇ ਖਿਲਾਫ ਮੈਚ ਤੋਂ ਬਾਅਦ ਲੱਗਦਾ ਹੈ ਕਿ ਪੰਜਾਬ ਦੇ ਗੇਂਦਬਾਜਾਂ ਨੇ ਇਸ ਕਮਜੋਰੀ ਤੇ ਜਿੱਤ ਹਾਸਲ ਕਰ ਲਈ ਹੈ ਕਿਉਂਕਿ ਕਿੰਗਜ਼ ਸਲੋਗ ਓਵਰਾਂ ਵਿੱਚ ਦੌੜਾਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਸਫਲ ਰਹੇ ਹਨ
ਮਿਡਲ ਆਰਡਰ ਵੀ ਫੌਰਮ ਵਿਚ ਆਇਆ
ਕਿੰਗਜ਼ ਇਲੈਵਨ ਪੰਜਾਬ ਦੇ ਪਿਛਲੇ ਦੋ ਸੀਜਨਾਂ ਨੂੰ ਦੇਖੀਏ ਤਾਂ ਇਸ ਟੀਮ ਦੇ ਓਪਨਰਾਂ ਨੇ ਹੀ ਦੌੜਾਂ ਬਣਾਈਆਂ ਹਨ ਅਤੇ ਟੀਮ ਦਾ ਭਾਰ ਸਲਾਮੀ ਬੱਲੇਬਾਜਾਂ ਦੇ ਮੋਢਿਆਂ ਤੇ ਹੋਣ ਕਰਕੇ ਇਸ ਟੀਮ ਦੀ ਅਲੋਚਨਾ ਹੁੰਦੀ ਰਹੀ ਹੈ. ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਅਤੇ ਮਯੰਕ ਅਗਰਵਾਲ ਇਸ ਸਾਲ ਸ਼ਾਨਦਾਰ ਫੌਰਮ ਵਿਚ ਬਣੇ ਹੋਏ ਹਨ. ਇਹਨਾਂ ਦੇ ਕਰਕੇ ਮੱਧ-ਕ੍ਰਮ ਨੂੰ ਜਿਆਦਾ ਬੱਲੇਬਾਜੀ ਕਰਨ ਦਾ ਮੌਕਾ ਨਹੀਂ ਮਿਲੀਆ ਹੈ. ਮਿਡਲ-ਆਰਡਰ ਇਸ ਸੀਜ਼ਨ ਵਿੱਚ ਹੈਦਰਾਬਾਦ ਅਤੇ ਕੇਕੇਆਰ ਦੇ ਵਿਰੁੱਧ ਮੈਚਾਂ ਵਿੱਚ ਫਲਾੱਪ ਰਿਹਾ ਸੀ, ਪਰ ਉਹ ਟੇਬਲ-ਟਾਪਰ ਮੁੰਬਈ ਅਤੇ ਦਿੱਲੀ ਦੇ ਵਿਰੁੱਧ ਸ਼ਾਨਦਾਰ ਵਾਪਸੀ ਕਰਨ ਵਿਚ ਸਫਲ ਰਹੇ ਸੀ.
ਸੈਟਲ ਲਾਈਨ-ਅਪ
ਪਿਛਲੇ ਸਾਲਾਂ ਦੌਰਾਨ, ਇੱਕ ਰੁਝਾਨ ਜੋ ਆਈ ਪੀ ਐਲ ਵਿੱਚ ਦੇਖਿਆ ਗਿਆ ਹੈ ਉਹੀ ਟੀਮਾਂ ਸਫਲ ਰਹੀਆਂ ਨੇ ਜਿਹਨਾਂ ਨੇ ਆਪਣੀ ਟੀਮਾਂ ਵਿਚ ਜਿਆਦਾ ਬਦਲਾਅ ਨਹੀਂ ਕੀਤਾ ਹੈ. ਕਿੰਗਜ਼ ਇਲੈਵਨ ਪੰਜਾਬ ਲਈ ਇਸ ਸੀਜਨ ਵਿਚ ਵੀ ਇਹੀ ਮੰਤਰ ਜਾਪਦਾ ਹੈ, ਜਿਵੇਂ ਕਿ ਉਨ੍ਹਾਂ ਨੇ ਆਈਪੀਐਲ 2020 ਦੇ ਦੂਜੇ ਅੱਧ ਵਿਚ ਇਕ ਸਥਿਰ ਇਲੈਵਨ ਲੱਭ ਲਈ ਹੈ. ਹੁਣ ਇਸ ਟੀਮ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਨੂੰ ਰੋਕਣਾ ਬਹੁਤ ਮੁਸ਼ਕਲ ਹੋਵੇਗਾ. ਕਿੰਗਜ ਇਲੈਵਨ ਪੰਜਾਬ ਦਾ ਅਗਲਾ ਮੁਕਾਬਲਾ ਸਨਰਾਈਜਰਸ ਹੈਦਰਾਬਾਦ ਨਾਲ ਹੋਣਾ ਹੈ ਅਤੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹਨਾਂ ਦੋਵੇਂ ਟੀਮਾਂ ਵਿਚੋਂ ਕਿਹੜੀ ਟੀਮ 2 ਪੁਆਇੰਟ ਹਾਸਲ ਕਰਨ ਵਿਚ ਕਾਮਯਾਬ ਹੁੰਦੀ ਹੈ.
IPL 2020 : ਦੂਜੇ ਹਾਫ ਵਿਚ ਜਿੱਤ ਦੀ ਹੈਟ੍ਰਿਕ ਲਗਾਉਣ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀ ਸਫਲਤਾ ਦੇ ਤਿੰਨ ਕਾਰਨ
ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਦੂਜੇ ਹਾਫ ਵਿਚ ਸ਼ਾਨਦਾਰ ਵਾਪਸੀ ਕੀਤੀ ਹੈ.