ਕੇਐਲ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਲਈ ਆਈਪੀਐਲ ਦਾ 13 ਵਾਂ ਸੀਜ਼ਨ ਹੁਣ ਤੱਕ ਜ਼ਿਆਦਾ ਵਧੀਆ ਨਹੀਂ ਰਿਹਾ ਹੈ. ਪੰਜਾਬ ਦੀ ਟੀਮ ਨੇ 5 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੂੰ 4 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸਿਰਫ ਇੱਕ ਹੀ ਜਿੱਤ ਮਿਲੀ ਹੈ. ਕ੍ਰਿਕਟ ਦੇ ਦਿੱਗਜ ਅਤੇ ਕ੍ਰਿਕਟ ਦੇ ਪ੍ਰਸ਼ੰਸਕ ਹੁਣ 'ਯੂਨੀਵਰਸ ਬੌਸ' ਕ੍ਰਿਸ ਗੇਲ ਨੂੰ ਪੰਜਾਬ ਲਈ ਮੈਦਾਨ 'ਤੇ ਖੇਡਦੇ ਵੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਅਨੁਸਾਰ ਗੇਲ ਦੇ ਆਉਣ ਨਾਲ ਟੀਮ ਦੀ ਕਿਸਮਤ ਬਦਲ ਸਕਦੀ ਹੈ.
ਗੇਲ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕਰਨ ਦੇ ਸਵਾਲ ਬਾਰੇ ਪੰਜਾਬ ਦੇ ਬੱਲੇਬਾਜ਼ੀ ਕੋਚ ਵਸੀਮ ਜਾਫਰ ਨੇ ਜਵਾਬ ਦਿੱਤਾ ਹੈ.
ਜਾਫਰ ਨੇ ਪੀਟੀਆਈ ਨੂੰ ਇਕ ਵਿਸ਼ੇਸ਼ ਇੰਟਰਵਿਉ ਦਿੱਤਾ ਅਤੇ ਕ੍ਰਿਸ ਗੇਲ ਪਲੇਇੰਗ ਇਲੈਵਨ ਵਿੱਚ ਕਦੋਂ ਸ਼ਾਮਲ ਹੋਣਗੇ ਇਸ ਦੀ ਜਾਣਕਾਰੀ ਦਿੱਤੀ. ਇਸ ਦੌਰਾਨ ਉਹਨਾਂ ਨੇ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਦੇ ਸਪਿਨਰ ਮੁਜੀਬੁਰ ਰਹਿਮਾਨ ਵੀ ਜਲਦੀ ਹੀ ਇਲੈਵਨ ਵਿੱਚ ਖੇਡਦੇ ਹੋਏ ਨਜਰ ਆਉਣਗੇ.
ਵਸੀਮ ਜਾਫਰ ਨੇ ਕਿਹਾ, "ਇਹ ਬਹੁਤ ਜਲਦੀ ਹੋਵੇਗਾ. ਜਿਵੇਂ ਕਿ ਮੈਂ ਕਿਹਾ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਬਹੁਤ ਦੇਰ ਹੋ ਜਾਵੇ ਅਤੇ ਅਸੀਂ ਉਨ੍ਹਾਂ ਨੂੰ (ਗੇਲ ਅਤੇ ਮੁਜੀਬੁਰ ਰਹਿਮਾਨ) ਉਦੋਂ ਸ਼ਾਮਲ ਕਰੀਏ ਜਦੋਂ ਸਾਡੇ ਲਈ ਹਰ ਮੈਚ ਕਰੋ ਜਾਂ ਮਰੋ ਵਾਲਾ ਹੋ ਜਾਵੇ. ਅਸੀਂ ਬਹੁਤ ਜਲਦੀ ਹਾੀ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਕਰਾਂਗੇ.”
ਗੇਲ ਦੇ ਬਾਰੇ, ਜਾਫਰ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਬਹੁਤ ਜਲਦੀ ਖੇਡਦੇ ਹੋਏ ਨਜਰ ਆਉਣਗੇ. ਉਹਨਾਂ ਨੇ ਕਿਹਾ ਕਿ ਗੇਲ ਫਿੱਟ ਹੈ ਅਤੇ ਉਹ ਮੈਦਾਨ ਵਿਚ ਉਤਰਨ ਲਈ ਉਤਸੁਕ ਹੈ.
ਜਾਫਰ ਨੇ ਅੱਗੇ ਕਿਹਾ ਕਿ ਗੇਲ ਨਿਰੰਤਰ ਨੈਟ ਵਿਚ ਅਭਿਆਸ ਕਰ ਰਹੇ ਹਨ ਅਤੇ ਲੱਗਦਾ ਹੈ ਕਿ ਉਹ ਚੰਗੀ ਫੌਰਮ ਵਿਚ ਹੈ. ਜੇ ਉਹ ਮੈਦਾਨ 'ਤੇ ਉਤਰਦੇ ਹਨ, ਤਾਂ ਉਹ ਇਕੱਲੇ ਦਮ ਨਾਲ ਹੀ ਟੀਮ ਲਈ 4-5 ਮੈਚ ਜਿੱਤ ਸਕਦੇ ਹਨ.